GURU GRANTH SAHIB VICH DARAJ BHAGAT BANI: BAHU PAKHI PRAVCHAN

Exploring the Tradition of Bhakti Literature in Guru Granth Sahib

by Preet Inder Singh*,

- Published in Journal of Advances and Scholarly Researches in Allied Education, E-ISSN: 2230-7540

Volume 14, Issue No. 2, Jan 2018, Pages 2059 - 2062 (4)

Published by: Ignited Minds Journals


ABSTRACT

ਭਗਤ ਬਾਣੀ ਅਧਿਆਤਮਕ ਤੇ ਧਾਰਮਿਕ ਦਰਸ਼ਨ ਦੀ ਪਰੰਪਰਾ ਨੂੰ ਪ੍ਰਤਿਰੋਧਕ ਸੁਰ ਰਾਹੀਂ ਵਿਕਸਿਤ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਣੀ ਦਾ ਮੂਲ ਸਵਰ ਜਿਥੇ ਸਮਾਜਿਕ ਵਿਕਾਰਾਂ ਚੋਟ ਕਰਨਾ ਹੈ, ਉਥੇ ਅਧਿਆਤਮਕਤਾ ਤੇ ਧਾਰਮਿਕਤਾ ਦੇ ਆਦਰਸ਼ੀਕਰਣ ਨੂੰ ਨਵਾਂ ਰੂਪ ਦੇਣਾ ਵੀ ਹੈ। ਭਗਤ ਬਾਣੀ ਅਜਿਹੀ ਸ਼ਕਤੀਸ਼ਾਲੀ ਚੇਤਨਾ ਹੈ, ਜਿਸ ਵਿਚ ਸੰਸਾਰ ਵਿਚ ਉਲਝੇ ਜੀਵ ਨੂੰ ਸੱਚ ਤੋਂ ਜਾਣੂ ਕਰਵਾ ਕੇ ਪ੍ਰਮਾਤਮਾ ਨਾਲ ਜੋੜਨ ਦੀ ਅਧਿਆਤਮਕ ਧਾਰਨਾ ਮੌਜੂਦ ਹੈ। ਭਗਤੀ ਲਹਿਰ ਦੀ ਉਤਪਤੀ ਸਮੇਂ ਆਮ ਭਾਰਤੀ ਲੋਕ ਫੋਕਟ ਕਰਮ-ਕਾਡਾਂ ਵਿਚ ਫਸੇ ਅਧਿਆਤਮਕਤਾ ਤੇ ਨੈਤਿਕਤਾ ਤੋਂ ਸੱਖਣੇ ਸਨ। ਇਕ ਪਾਸੇ ਹਿੰਦੂ ਧਰਮ ਦੀਆਂ ਕੁਰੀਤੀਆਂ, ਅੰਧਵਿਸ਼ਵਾਸ ਕਰਮ-ਕਾਂਡ ਤੇ ਦੂਜੇ ਪਾਸੇ ਇਸਲਾਮ ਦਾ ਭਾਰਤੀ ਲੋਕਾਂ ਤੇ ਗਲਬਾ ਪੈਣਾ, ਅਜਿਹੇ ਮਾਰੂ ਪ੍ਰਭਾਵਾਂ ਵਿਚ ਭਗਤੀ ਲਹਿਰ ਦਾ ਉਦੈ ਹੁੰਦਾ ਹੈ। ਭਗਤ ਕਵੀਆਂ ਨੇ ਵਿਰਾਸਤ ਵਿਚ ਪ੍ਰਾਪਤ ਉਨ੍ਹਾਂ ਦਾਰਸ਼ਨਿਕਾਂ ਮੁੱਲਾਂ ਨੂੰ ਸਥਾਈ ਰੂਪ ਵਿਚ ਪੁਨਰ-ਸਥਾਪਿਤ ਕੀਤਾ, ਜਿਨ੍ਹਾਂ ਦਾ ਨਿਰੂਪਣ ਬੁੱਧ ਨੇ ਸੈਂਕੜੇ ਸਾਲ ਪਹਿਲਾਂ ਕੀਤਾ ਸੀ। ਵੇਦਾਂ ਨੂੰ ਗਿਆਨ ਦਾ ਕੇਂਦਰ ਨਾ ਮੰਨ ਕੇ ਆਪਣੇ ਅੰਦਰ ਗਿਆਨ ਨੂੰ ਪ੍ਰਾਪਤ ਕਰ ਲੈਣ ਨੂੰ ਮਾਨਤਾ ਦਿੱਤੀ। ਭਗਤੀ ਲਹਿਰ ਬੜੀ ਮਹੱਤਵਪੂਰਨ ਅਤੇ ਯੁੱਗ ਪ੍ਰਵਰਤਕ ਲਹਿਰ ਮੰਨੀ ਜਾਂਦੀ ਹੈ ਕਿਉਂਕਿ ਭਾਰਤ ਵਿਚ ਚੱਲੀਆਂ ਵੱਖ-ਵੱਖ ਲਹਿਰਾਂ ਵਿਚੋਂ ਇਕ ਹੈ। ਭਗਤੀ ਲਹਿਰ ਦੀ ਅਸਲ ਵਿਚ ਭਾਰਤੀ ਅਧਿਆਤਮਕ ਜਗਤ ਨੂੰ ਇਕ ਵਿਲੱਖਣ ਤੇ ਗੌਰਵਸ਼ਾਲੀ ਦੇਣ ਹੈ। ‘‘ਭਗਤਾਂ ਨੂੰ, ਵਿਸ਼ੇਸ਼ ਤੌਰ ‘ਤੇ ਪੰਜਾਬ ਵਿਚ ਸੰਤ ਵੀ ਕਿਹਾ ਜਾਂਦਾ ਹੈ। ਸੰਤ ਲੋਕ ਧਰਮਾਤਮਾ ਪੁਰਸ਼ ਸਨ, ਜਿਨ੍ਹਾਂ ਨੂੰ ਆਤਮਿਕ ਰੂਪ ਵਿਚ ਪ੍ਰਮਾਤਮਾ ਨਾਲ ਇੱਕ-ਮਿੱਕ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਦੇ ਆਤਮਿਕ ਕਲਿਆਣ ਹਿੱਤ ਅਰਪਣ ਕੀਤਾ ਹੋਇਆ ਸੀ ਅਤੇ ਲੋਕਾਂ ਦੀਆਂ ਧਰਮ-ਭਾਵਨਾਵਾਂ ਨੂੰ ਪੇ੍ਰਰਿਤ ਤੇ ਉਤੇਜਿਤ ਕਰਦੇ ਸਨ। ਉਹ ਵਿਸ਼ੇਸ਼ ਤੌਰ ‘ਤੇ ਦਲਿਤ ਤੇ ਨਿਤਾਣੇ ਲੋਕਾਂ ਨੂੰ ਉਪਰ ਉਠਾਣ ਹਿੱਤ ਕਰਮ ਕਰਦੇ ਸਨ, ਜਾਤ-ਪਾਤ ਤੇ ਊਚ-ਨੀਚ ਦੇ ਵਿਰੋਧੀ ਸਨ ਅਤੇ ਆਚਰਨ ਦੀ ਸੁਚੱਮਤਾ, ਨਾ ਕਿ ਵਿਖਲੇ ਦੇ ਕਰਮ-ਕਾਂਡ ਉੱਤੇ ਜ਼ੋਰ ਦਿੰਦੇ ਸਨ। ਉਨ੍ਹਾਂ ਨੇ ਭਰੋਸੇ ਤੇ ਪ੍ਰੇਮ ਦਾ ਸਬਕ ਦਿੱਤਾ ਅਤੇ ਸ਼ੰਕਾਵਾਦ ਤੇ ਹਉਮੈ ਦੀ ਨਿਖੇਧੀ ਕੀਤੀ।ਸਭ ਤੋਂ ਉਤਮ ਪ੍ਰੇਮ ਕੁਦਰਤ ਅਤੇ ਜੀਵਨ ਵਿਚ ਵਿਆਪਕ ਪ੍ਰਭੂ ਦਾ ਪ੍ਰੇਮ ਸੀ।”1 ਭਗਤ ਕਵੀਆਂ ਨੇ ਆਪਣੇ ਜੀਵਨ ਵਿਚ ਸਮਾਜ ਵਿਚ ਪ੍ਰਚੱਲਿਤ ਮਨੁੱਖਤਾ ਮਾਰੂ ਕਦਰਾਂ ਕੀਮਤਾਂ ਦੇ ਖਿਲਾਫ਼, ਭਾਰਤੀ ਜਨਤਾ ਨੂੰ ਪ੍ਰਭੂ ਭਗਤੀ ਦਾ ਸਰਲ ਰਸਤਾ ਦਿਖਾਇਆ।

KEYWORD

Guru Granth Sahib, Daraj Bhagat Bani, adhyatmik, dharmik darshan, bhakti