BHAGAT BANI: PRATIRODHI SAROKAR

The Socio-Religious Aspects of Bhagat Bani in Guru Granth Sahib

Authors

  • Preet Inder Singh

Keywords:

ਭਗਤ ਬਾਣੀ, ਸਮਾਜਿਕ ਸਰੋਕਾਰ, ਧਾਰਮਿਕ ਸ਼ਬਦਾਵਲੀ, ਸਮਾਜਕ ਵਿਵਸਥਾ, ਰਾਜਨੀਤਿਕ ਕੁਰੀਤੀਆਂ

Abstract

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਬਾਣੀ ਦੇ ਸਮਾਜਿਕ ਸਰੋਕਾਰਾਂ ਦੀਆਂ ਦਿਸ਼ਾਵਾਂ ਬਹੁਪਰਤੀ ਤੇ ਬਹੁਪਾਸਾਰੀ ਹਨ। ਭਗਤ ਬਾਣੀ ਵਿਚ ਅਧਿਆਤਮਕਤਾ ਨੂੰ ਹੀ ਪ੍ਰਵਚਨ ਬਣਾ ਕੇ ਪੇਸ਼ ਕਰਨ ਦੇ ਨਾਲ-ਨਾਲ ਸਗੋਂ ਭਗਤ ਕਵੀਆਂ ਨੇ ਸਮਾਜਿਕ ਸਰੋਕਾਰਾਂ ਨੂੰ ਕੇਂਦਰ ਵਿਚ ਰੱਖ ਕੇ ਸਮਕਾਲੀਨ ਸਮਾਜਕ ਵਿਵਸਥਾ ਵਿਚ ਕਾਰਜਸ਼ੀਲ ਪ੍ਰਬੰਧ ਨੂੰ ਵੀ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਪਰਿਭਾਸ਼ਿਤ ਕੀਤਾ ਹੈ। ਇਨ੍ਹਾਂ ਭਗਤ ਕਵੀਆਂ ਨੇ ਉਨ੍ਹਾਂ ਸਮਾਜਕ ਵਿਸੰਗਤੀਆਂ ਨੂੰ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ, ਜਿਨ੍ਹਾਂ ਜ਼ਰੀਏ ਭਗਤ ਬਾਣੀ ਵਿਚ ਪ੍ਰਤਿਰੋਧਕ ਵਿਚਾਰ ਪ੍ਰਬੰਧ ਦਾ ਉਦੈ ਹੁੰਦਾ ਹੈ। ਭਗਤ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਚ ਉਸ ਵੇਲ਼ੇ ਦੇ ਦੰਭੀ ਧਾਰਮਿਕ ਆਗੂਆਂ, ਦਿਖਾਵੇ ਦੇ ਕਰਮਕਾਡਾਂ, ਧਰਮ ਰਾਹੀਂ ਸਮਾਜ ਵਿਚ ਪੈਦਾ ਕੀਤੀ ਵਰਣ ਵੰਡ, ਔਰਤ ਦੀ ਨਿਰਾਸ਼ਾਜਨਕ ਸਥਿਤੀ ਅਤੇ ਕਠੋਰ ਜਾਤੀ ਪ੍ਰਣਾਲੀ ਦਾ ਤਿੱਖਾ ਵਿਰੋਧ ਧਾਰਮਿਕ ਸ਼ਬਦਾਵਲੀ ਅਤੇ ਲੋਕ ਮੁਹਾਵਰੇ ਰਾਹੀਂ ਪੇਸ਼ ਕੀਤਾ ਹੈ। ਭਗਤੀ ਕਾਲ ਦੇ ਭਗਤ ਕਵੀਆਂ ਨੇ ਤਤਕਾਲੀਨ ਰਾਜਨੀਤਿਕ, ਸਮਾਜਕ ਤੇ ਧਾਰਮਿਕ ਕੁਰੀਤੀਆਂ ਦਾ ਖੰਡਨ ਕੀਤਾ ਅਤੇ ਲੋਕਾਂ ਵਿਚ ਸਮਾਜਕ, ਧਾਰਮਿਕ, ਸਭਿਆਚਾਰਕ ਤੇ ਨੈਤਿਕ ਗਿਰਾਵਟ ਬਾਰੇ ਵੀ ਤਿੱਖੇ ਤੇ ਕਰੜੇ ਸ਼ਬਦਾਂ ਰਾਹੀਂ ਸਮਾਜ ਵਿਚਲੇ ਜਾਤੀ ਦੇ ਜਮਾਤੀ ਵਿਰੋਧਾਂ ਦੀ ਗੱਲ ਕੀਤੀ। ਧਰਮ ਅਤੇ ਸਤ੍ਹਾ ਦੇ ਗੱਠਜੋੜ ਕਾਰਣ ਪੈਦਾ ਹੋਈਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਕੁਰੀਤੀਆਂ ਦੀ ਦਰੁਸਤੀ ਲਈ ਇਨ੍ਹਾਂ ਚਿੰਤਕਾਂ ਨੇ ਸਿਧਾਂਤਕ ਤੇ ਵਿਹਾਰਕ ਅਗਵਾਈ ਕੀਤੀ। ਮੱਧਕਾਲੀ ਭਗਤ ਕਵੀਆਂ ਨੇ ਨੀਵਿਆਂ ਨਿਤਾਣਿਆਂ ਦੀ ਬੇਗ਼ਾਨਗੀ ਨੂੰ ਆਪਣੀ ਕਵਿਤਾ ਅਤੇ ਪ੍ਰਵਚਨਾਂ ਰਾਹੀਂ ਪ੍ਰਗਟਾਇਆ ਹੈ।

Downloads

Published

2017-10-06

How to Cite

[1]
“BHAGAT BANI: PRATIRODHI SAROKAR: The Socio-Religious Aspects of Bhagat Bani in Guru Granth Sahib”, JASRAE, vol. 14, no. 1, pp. 1064–1067, Oct. 2017, Accessed: Jul. 23, 2025. [Online]. Available: https://ignited.in/index.php/jasrae/article/view/7147

How to Cite

[1]
“BHAGAT BANI: PRATIRODHI SAROKAR: The Socio-Religious Aspects of Bhagat Bani in Guru Granth Sahib”, JASRAE, vol. 14, no. 1, pp. 1064–1067, Oct. 2017, Accessed: Jul. 23, 2025. [Online]. Available: https://ignited.in/index.php/jasrae/article/view/7147